ਮਾਈਲੋਡਿਸਪਲਾਸਟਿਕ ਨਿਓਪਲਾਸਮ/ਸਿੰਡਰੋਮ (MDS)
ਲਈ ਸਾਨੂੰ ਹੋਰ ਵਿਕਲਪਾਂ ਦੀ ਲੋੜ ਹੈ

MDS ਅਤੇ ਐਨੀਮੀਆ ਵਾਲੇ ਲੋਕਾਂ ਲਈ ਇੱਕ ਕਲੀਨੀਕਲ ਟ੍ਰਾਇਲ ਦੀ ਹੁਣ ਸ਼ੁਰੂਆਤ ਹੋਣ ਜਾ ਰਹੀ ਹੈ।

Renew Study

RENEW ਅਧਿਐਨ ਬਾਰੇ

RENEW ਅਧਿਐਨ ਵੱਲੋਂ ਇਹ ਦੇਖਣ ਲਈ ਅਧਿਐਨ ਦਵਾਈ ਦੀ ਜਾਂਚ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਕਿ ਕੀ ਇਹ ਮਾਈਲੋਡਿਸਪਲਾਸਟਿਕ ਨਿਓਪਲਾਸਮ/ਸਿੰਡਰੋਮ (MDS) ਨਾਲ ਸੰਬੰਧਿਤ ਐਨੀਮੀਆ ਕਾਰਨ ਹੋਣ ਵਾਲੇ ਖੂਨ ਦੇ ਟ੍ਰਾਂਸਫਿਊਜ਼ਨ ਦੀ ਲੋੜ ਨੂੰ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਤਰੀਕੇ ਨਾਲ ਘਟਾ ਸਕਦਾ ਹੈ ਜਾਂ ਨਹੀਂ।

ਇਸ ਟ੍ਰਾਇਲ ਵਿੱਚ ਘੱਟੋ-ਘੱਟ 20 ਵਿਜ਼ਿਟਾਂ ਹਨ, ਜਿਨ੍ਹਾਂ ਵਿੱਚੋਂ ਕੁਝ ਘਰੋਂ ਵੀ ਕੀਤੀਆਂ ਜਾ ਸਕਦੀਆਂ ਹਨ।

ਟ੍ਰਾਇਲ ਦੌਰਾਨ, ਤੁਹਾਡੇ ਕੋਲ ਸਰਗਰਮ ਅਧਿਐਨ ਦਵਾਈ ਪ੍ਰਾਪਤ ਕਰਨ ਦਾ 3 ਵਿੱਚੋਂ 2 (67%) ਮੌਕਾ ਹੋਵੇਗਾ ਅਤੇ ਪਲੇਸਬੋ ਪ੍ਰਾਪਤ ਕਰਨ ਦਾ 3 ਵਿੱਚੋਂ 1 (33%) ਮੌਕਾ ਹੋਵੇਗਾ। ਪਲੇਸਬੋ ਇੱਕ ਨਿਸ਼ਕਿਰਿਆ ਪਦਾਰਥ ਹੁੰਦਾ ਹੈ, ਜੋ ਅਧਿਐਨ ਦਵਾਈ ਵਾਂਗ ਲਗਦਾ ਹੈ ਪਰ ਇਸ ਵਿੱਚ ਕੋਈ ਸਰਗਰਮ ਅਧਿਐਨ ਦਵਾਈ ਸ਼ਾਮਲ ਨਹੀਂ ਹੁੰਦੀ।

ਅਧਿਐਨ ਦਵਾਈ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਖੂਨ ਵਿੱਚ ਇੱਕ ਪ੍ਰੋਟੀਨ ਨੂੰ ਰੋਕੇਗੀ ਜੋ ਤੁਹਾਡੇ ਸਰੀਰ ਵਿੱਚ ਰੈੱਡ ਬਲੱਡ ਸੈੱਲਾਂ ਨੂੰ ਬਣਾਉਣ ਦੀ ਸਮਰੱਥਾ ਵਿੱਚ ਰੁਕਾਵਟ ਪੈਦਾ ਕਰਦਾ ਹੈ। ਇਹ ਸਬਕਿਊਟੇਨੀਅਸ (ਚਮੜੀ ਦੇ ਹੇਠਾਂ) ਇੰਜੈਕਸ਼ਨ ਰਾਹੀਂ ਲਗਭਗ ਹਰੇਕ 4 ਹਫ਼ਤੇ ਵਿੱਚ ਅਧਿਐਨ ਸਾਈਟ ‘ਤੇ ਦਿੱਤੀ ਜਾਵੇਗੀ।

ਹੋ ਸਕਦਾ ਹੈ ਕਿ ਤੁਸੀਂ ਇਸ ਕਲੀਨੀਕਲ ਟ੍ਰਾਇਲ ਵਿੱਚ ਭਾਗ ਲੈਣ ਦੇ ਯੋਗ ਹੋਵੋ ਜੇ:*

  • ਤੁਹਾਡੀ ਉਮਰ 18 ਸਾਲ ਤੋਂ ਵੱਧ ਹੋਵੇ
  • ਤੁਹਾਨੂੰ ਬਹੁਤ ਘੱਟ-, ਘੱਟ-, ਜਾਂ ਮੱਧਮ-ਖ਼ਤਰੇ ਵਾਲਾ MDS ਨਾਲ ਨਿਦਾਨ ਕੀਤਾ ਗਿਆ ਹੋਵੇ
  • ਤੁਹਾਨੂੰ ਐਨੀਮੀਆ ਹੋਵੇ ਜਿਸਦਾ ਇਲਾਜ ਖੂਨ ਦੇ ਇੰਫਿਊਜ਼ਨ ਨਾਲ ਕੀਤਾ ਜਾਂਦਾ ਹੈ
  • ਤੁਸੀਂ MDS ਲਈ ਪਹਿਲਾਂ ਮਿਲੇ ਇਲਾਜ ਤੋਂ ਹੁਣ ਲਾਭ ਨਹੀਂ ਲੈ ਰਹੇ ਜਾਂ ਮਿਆਰੀ ਇਲਾਜ ਤੋਂ ਲਾਭ ਦੀ ਉਮੀਦ ਨਹੀਂ ਕਰਦੇ ਹੋ

*ਹੋ ਸਕਦਾ ਹੈ ਕਿ ਤੁਸੀਂ ਭਾਗੀਦਾਰੀ ਲਈ ਯੋਗ ਨਾ ਹੋਵੋ ਜੇ ਤੁਸੀਂ ਆਪਣੇ MDS ਲਈ ਕੁਝ ਇਲਾਜ ਪ੍ਰਾਪਤ ਕਰ ਚੁੱਕੇ ਹੋਵੋ। ਅਧਿਐਨ ਟੀਮ ਤੁਹਾਡੇ ਨਾਲ ਵਧੀਕ ਮਾਪਦੰਡ ਬਾਰੇ ਵਿਚਾਰ ਕਰੇਗੀ। 

Clinical Trial
Why Participate

ਭਾਗ ਕਿਉਂ ਲੈਣਾ ਹੈ?

ਜੇ ਤੁਸੀਂ ਯੋਗ ਹੁੰਦੇ ਹੋ ਅਤੇ ਭਾਗ ਲੈਣ ਲਈ ਫ਼ੈਸਲਾ ਕਰਦੇ ਹੋ, ਤਾਂ ਤੁਹਾਨੂੰ ਪ੍ਰਾਪਤ ਹੋਵੇਗਾ:

  • ਬਿਨਾਂ ਕਿਸੇ ਕੀਮਤ ‘ਤੇ ਅਧਿਐਨ ਦਵਾਈ ਅਤੇ ਅਧਿਐਨ ਨਾਲ ਸੰਬੰਧਿਤ ਸਾਰੀ ਦੇਖਭਾਲ
  • MDS ਵਿੱਚ ਤਜਰਬੇਕਾਰ ਅਧਿਐਨ ਡਾਕਟਰ ਅਤੇ ਟੀਮ ਵੱਲੋਂ ਨਜ਼ਦੀਕੀ ਨਿਗਰਾਨੀ
  • ਜੇ ਲੋੜ ਹੋਵੇ, ਤਾਂ ਟ੍ਰਾਇਲ ਦੌਰਾਨ ਵਿਜ਼ਿਟਾਂ ‘ਤੇ ਜਾਣ ਦੇ ਖਰਚਿਆਂ ਦੀ ਭਰਪਾਈ
  • MDS ਬਾਰੇ ਮੈਡੀਕਲ ਗਿਆਨ ਨੂੰ ਹੋਰ ਵਧਾਉਣ ਵਿੱਚ ਮਦਦ ਕਰਨ ਦਾ ਮੌਕਾ

RENEW ਅਧਿਐਨ ਵਿੱਚ ਭਾਗੀਦਾਰੀ ਦੌਰਾਨ ਤੁਹਾਡੀ ਸੁਰੱਖਿਆ ਸਾਡੀ ਸਭ ਤੋਂ ਉੱਚ ਤਰਜੀਹ ਹੈ। ਜੇ ਤੁਹਾਡੇ ਕੋਲ ਪੂਰੇ ਟ੍ਰਾਇਲ ਦੌਰਾਨ ਕਿਸੇ ਵੀ ਸਮੇਂ ਕੋਈ ਵੀ ਸਵਾਲ ਜਾਂ ਚਿੰਤਾ ਹੋਵੇ, ਤਾਂ ਅਧਿਐਨ ਦਾ ਟੀਮ ਮੈਂਬਰ ਤੁਹਾਡੇ ਨਾਲ ਗੱਲ ਕਰਨ ਲਈ ਉਪਲਬਧ ਹੈ।

ਕੋਈ ਵੀ ਕਲੀਨੀਕਲ ਟ੍ਰਾਇਲ ਵਿੱਚ ਤੁਹਾਡੀ ਭਾਗੀਦਾਰੀ ਸਵੈਇੱਛਤ ਹੈ, ਅਤੇ ਤੁਸੀਂ ਕਿਸੇ ਵੀ ਸਮੇਂ ਕਿਸੇ ਵੀ ਕਾਰਨ ਕਰਕੇ ਟ੍ਰਾਇਲ ਨੂੰ ਛੱਡ ਸਕਦੇ ਹੋ। ਤੁਹਾਡੀ ਪਰਦੇਦਾਰੀ ਨੂੰ ਟ੍ਰਾਇਲ ਦੌਰਾਨ ਬਰਕਰਾਰ ਰੱਖਿਆ ਜਾਵੇਗਾ।

MDS ਅਤੇ ਐਨੀਮੀਆ ਬਾਰੇ

ਮਾਈਲੋਡਿਸਪਲਾਸਟਿਕ ਨਿਓਪਲਾਸਮ/ਸਿੰਡਰੋਮ (MDS) ਖੂਨ ਦੇ ਕੈਂਸਰ ਦੀਆਂ ਕਿਸਮਾਂ ਹਨ। MDS ਨਾਲ ਸੰਬੰਧਿਤ ਐਨੀਮੀਆ ਉਦੋਂ ਹੁੰਦਾ ਹੈ ਜਦੋਂ MDS ਬੋਨ ਮੈਰੋ ਸਰੀਰ ਵਿੱਚ ਲਾਲ ਖੂਨ ਦੀਆਂ ਰੈੱਡ ਬਲੱਡ ਸੈੱਲਾਂ ਨੂੰ ਬਣਾਉਣ ਵਿੱਚ ਅਸਮਰੱਥ ਹੁੰਦੀ ਹੈ। MDS ਵਾਲੇ ਲੋਕਾਂ ਨੂੰ ਅਕਸਰ ਐਨੀਮੀਆ ਵੀ ਹੁੰਦਾ ਹੈ ਜਾਂ ਉਨ੍ਹਾਂ ਦੇ ਰੈੱਡ ਬਲੱਡ ਸੈੱਲ ਕਾਊਂਟਸ ਵੀ ਘੱਟ ਹੁੰਦੇ ਹਨ, ਅਤੇ ਉਨ੍ਹਾਂ ਨੂੰ ਲੱਛਣਾਂ ਨੂੰ ਘਟਾਉਣ ਲਈ ਖੂਨ ਦੇ ਇੰਫਿਊਜ਼ਨ ਦੀ ਲੋੜ ਪੈਂਦੀ ਹੈ। ਇਨ੍ਹਾਂ ਲੱਛਣਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:

  • ਬਹੁਤ ਜ਼ਿਆਦਾ ਥਕਾਵਟ/ਥਕਾਵਟ ਮਹਿਸੂਸ ਹੋਣਾ
  • ਸਾਹ ਚੜ੍ਹਨਾ
  • ਫਿੱਕੀ ਚਮੜੀ
  • ਭੁੱਖ ਘੱਟ ਲੱਗਣਾ
  • ਧੜਕਣ ਅਣਿਯਮਤ/ਤੇਜ਼ ਹੋਣਾ
  • ਛਾਤੀ ਵਿੱਚ ਦਰਦ

MDS ਵਾਲੇ ਜ਼ਿਆਦਾਤਰ ਲੋਕ ਕਿਸੇ ਨਾ ਕਿਸੇ ਪੱਧਰ ਦੀ ਐਨੀਮੀਆ ਦਾ ਸਾਹਮਣਾ ਕਰਦੇ ਹਨ, ਅਤੇ MDS ਵਾਲੇ ਲਗਭਗ ਅੱਧੇ ਮਰੀਜ਼ਾਂ ਨੂੰ ਨਿਯਮਤ ਖੂਨ ਚੜ੍ਹਾਉਣ ਦੀ ਲੋੜ ਹੁੰਦੀ ਹੈ।1 ਹਾਲਾਂਕਿ MDS ਲਈ ਇਲਾਜ ਉਪਲਬਧ ਹਨ, ਪਰ ਇਹ ਹਰ ਮਰੀਜ਼ ਲਈ ਪ੍ਰਭਾਵਸ਼ਾਲੀ ਨਹੀਂ ਹੁੰਦੇ ਅਤੇ ਹਰ ਕੋਈ ਇਨ੍ਹਾਂ ਇਲਾਜਾਂ ਨੂੰ ਪ੍ਰਾਪਤ ਕਰਨ ਦੇ ਯੋਗ ਨਹੀਂ ਹੁੰਦਾ।

ਹਵਾਲਾ:

1 Platzbecker U, Fenaux P, Adès L, et al. Proposals for revised IWG 2018 hematological response criteria in patients with MDS included in clinical trials. Blood. 2019;133(10):1020-1030. doi:10.1182/blood-2018-06-857102

ਆਪਣੇ ਨਜ਼ਦੀਕੀ ਇੱਕ ਟ੍ਰਾਇਲ ਸਾਈਟ ਨਾਲ ਸੰਪਰਕ ਕਰੋ।

ਕਿਰਪਾ ਕਰਕੇ ਨਜ਼ਦੀਕੀ ਅਧਿਐਨ ਸਾਈਟ ਦੀ ਤਸਦੀਕ ਕਰਨ ਲਈ ਟਿਕਾਣੇ ਦੇ ਨਤੀਜਿਆਂ ਵਿੱਚ ਸੂਚੀਬੱਧ ਨੰਬਰ ‘ਤੇ ਕਾਲ ਕਰੋ। ਹੋਰ ਜਾਣਕਾਰੀ ਲਈ ਅਧਿਐਨ ਸਾਈਟ ਦੇ ਮੈਂਬਰ ਨਾਲ ਗੱਲ ਕਰੋ। ਤੁਹਾਡੇ ਵੱਲੋਂ ਪ੍ਰਦਾਨ ਕੀਤੀ ਜਾਣਕਾਰੀ ਨੂੰ ਗੁਪਤ ਰੱਖਿਆ ਜਾਵੇਗਾ।

ਸਫ਼ਰ ਅਤੇ ਭੁਗਤਾਨ ਭਰਪਾਈ ਲਈ ਸਹਾਇਤਾ ਦਿੱਤੀ ਜਾ ਸਕਦੀ ਹੈ। 

ਅਕਸਰ ਪੁੱਛੇ ਜਾਣ ਵਾਲੇ ਸਵਾਲ

ਇਹ ਸੈਕਸ਼ਨ ਇਸ ਅਧਿਐਨ ਵਿੱਚ ਭਾਗੀਦਾਰੀ ਬਾਰੇ ਤੁਹਾਡੇ ਕੋਲ ਹੋ ਸਕਣ ਵਾਲੇ ਕੁਝ ਮਹੱਤਵਪੂਰਨ ਸਵਾਲਾਂ ਦਾ ਜਵਾਬ ਦੇਣ ਵਿੱਚ ਮਦਦ ਕਰੇਗਾ।

RENEW ਅਧਿਐਨ ਬਾਰੇ

RENEW ਅਧਿਐਨ ਵੱਲੋਂ ਇਹ ਦੇਖਣ ਲਈ ਅਧਿਐਨ ਦਵਾਈ ਦੀ ਜਾਂਚ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਕਿ ਕੀ ਇਹ ਮਾਈਲੋਡਿਸਪਲਾਸਟਿਕ ਨਿਓਪਲਾਸਮ/ਸਿੰਡਰੋਮ (MDS) ਨਾਲ ਸੰਬੰਧਿਤ ਐਨੀਮੀਆ ਕਾਰਨ ਹੋਣ ਵਾਲੇ ਖੂਨ ਦੇ ਟ੍ਰਾਂਸਫਿਊਜ਼ਨ ਦੀ ਲੋੜ ਨੂੰ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਤਰੀਕੇ ਨਾਲ ਘਟਾ ਸਕਦਾ ਹੈ ਜਾਂ ਨਹੀਂ।

ਅਧਿਐਨ ਦਵਾਈ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਖੂਨ ਵਿੱਚ ਇੱਕ ਪ੍ਰੋਟੀਨ ਨੂੰ ਰੋਕੇਗੀ ਜੋ ਤੁਹਾਡੇ ਸਰੀਰ ਵਿੱਚ ਰੈੱਡ ਬਲੱਡ ਸੈੱਲਾਂ ਨੂੰ ਬਣਾਉਣ ਦੀ ਸਮਰੱਥਾ ਵਿੱਚ ਰੁਕਾਵਟ ਪੈਦਾ ਕਰਦਾ ਹੈ।

ਭਾਗ ਲੈਣ ਲਈ ਸਹਿਮਤ ਹੋਣ ਤੋਂ ਪਹਿਲਾਂ, ਅਧਿਐਨ ਟੀਮ ਲੋੜੀਂਦੇ ਜਾਂਚ ਅਤੇ ਪ੍ਰਕਿਰਿਆਵਾਂ ਸਮੇਤ ਤੁਹਾਡੇ ਨਾਲ ਟ੍ਰਾਇਲ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰੇਗੀ। ਜੇ ਤੁਸੀਂ ਹਿੱਸਾ ਲੈਣ ਦਾ ਫ਼ੈਸਲਾ ਕਰਦੇ ਹੋ, ਤਾਂ ਤੁਹਾਨੂੰ ਪ੍ਰਦਾਤਾਵਾਂ ਵੱਲੋਂ ਟ੍ਰਾਇਲ ਦਾ ਉਦੇਸ਼, ਟੈਸਟ, ਪ੍ਰਕਿਰਿਆਵਾਂ, ਲਾਭ, ਜੋਖਮ, ਅਤੇ ਸਾਵਧਾਨੀਆਂ ਸਭ ਕੁਝ ਲਿਖਤੀ ਰੂਪ ਵਿੱਚ ਇੱਕ ਦਸਤਾਵੇਜ਼ ਦਿੱਤਾ ਜਾਵੇਗਾ ਜਿਸਨੂੰ ਸੂਚਿਤ ਸਹਿਮਤੀ ਫ਼ਾਰਮ ਕਿਹਾ ਜਾਂਦਾ ਹੈ। ਤੁਹਾਡੇ ਕੋਲ ਸਵਾਲ ਪੁੱਛਣ ਦਾ ਅਤੇ ਇਹ ਫ਼ੈਸਲਾ ਕਰਨ ਦਾ ਮੌਕਾ ਹੋਵੇਗਾ ਕਿ ਟ੍ਰਾਇਲ ਵਿੱਚ ਭਾਗ ਲੈਣਾ ਤੁਹਾਡੇ ਲਈ ਸਹੀ ਵਿਕਲਪ ਹੈ।

ਜੇ ਤੁਹਾਡੇ ਕੋਲ ਸਵਾਲ ਹਨ ਤਾਂ ਕਿਰਪਾ ਕਰਕੇ ਆਪਣੀ ਨਜ਼ਦੀਕੀ ਅਧਿਐਨ ਸਾਈਟ ਨਾਲ ਸੰਪਰਕ ਕਰੋ। ਇੱਕ ਖੋਜ ਵਾਲੀ ਨਰਸ ਜਾਂ ਕੋਆਰਡੀਨੇਟਰ ਵੱਲੋਂ ਤੁਹਾਡੇ ਸਵਾਲਾਂ ਦਾ ਜਵਾਬ ਅਤੇ ਹੋਰ ਜਾਣਕਾਰੀ ਪ੍ਰਦਾਨ ਕੀਤੀ ਜਾ ਸਕਦੀ ਹੈ।

ਪਲੇਸਬੋ ਇੱਕ ਨਿਸ਼ਕਿਰਿਆ ਪਦਾਰਥ ਹੁੰਦਾ ਹੈ, ਜੋ ਅਧਿਐਨ ਦਵਾਈ ਵਾਂਗ ਲਗਦਾ ਹੈ ਪਰ ਇਸ ਵਿੱਚ ਕੋਈ ਸਰਗਰਮ ਅਧਿਐਨ ਦਵਾਈ ਸ਼ਾਮਲ ਨਹੀਂ ਹੁੰਦੀ। ਪਲੇਸਬੋ ਦੀ ਵਰਤੋਂ ਇਸ ਤਰ੍ਹਾਂ ਦੇ ਟ੍ਰਾਇਲ ਵਿੱਚ ਇਸ ਲਈ ਕੀਤੀ ਜਾਂਦੀ ਹੈ ਕਿ ਖੋਜਕਰਤਾ ਟ੍ਰਾਇਲ ਦਵਾਈ ਪ੍ਰਾਪਤ ਕਰਨ ਵਾਲੇ ਗਰੁੱਪ ਦੇ ਨਤੀਜਿਆਂ ਦੀ ਤੁਲਨਾ ਉਸ ਗਰੁੱਪ ਨਾਲ ਕਰ ਸਕਣ ਜਿਨ੍ਹਾਂ ਨੂੰ ਟ੍ਰਾਇਲ ਦਵਾਈ ਪ੍ਰਾਪਤ ਨਹੀਂ ਹੁੰਦੇ, ਪਰ ਹੋਰ ਸਾਰੇ ਕਦਮ ਇੱਕੋ ਜਿਹੇ ਹੀ ਫਾਲੋ ਕਰਦੇ ਹਨ ਅਤੇ ਇੱਕੋ ਪੱਧਰ ਦੀ ਦੇਖਭਾਲ ਪ੍ਰਾਪਤ ਕਰਦੇ ਹਨ। 

ਪਰਦੇਦਾਰੀ, ਭਾਗੀਦਾਰੀ ਰੋਕਣਾ, ਲਾਗਤਾਂ, ਅਤੇ ਇਜਾਜ਼ਤਾਂ

ਅਧਿਐਨ ਟੀਮਾਂ ਵੱਲੋਂ ਤੁਹਾਡੀ ਪਰਦੇਦਾਰੀ ਦਾ ਆਦਰ ਕੀਤਾ ਜਾਂਦਾ ਹੈ ਅਤੇ ਉਸਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਵੱਲੋਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਸਿਰਫ਼ ਉਦੋਂ ਹੀ ਸਾਂਝਾ ਕੀਤਾ ਜਾਵੇਗਾ ਜਦੋਂ ਕਾਨੂੰਨ ਦੁਆਰਾ ਲੋੜੀਂਦਾ ਹੋਵੇ ਅਤੇ ਤੁਹਾਡੀ ਨਿੱਜੀ ਜਾਣਕਾਰੀ ਨੂੰ ਅਜਿਹੇ ਕੋਡ ਨਾਲ ਸਟੋਰ ਕੀਤਾ ਜਾਵੇਗਾ ਜੋ ਤੁਹਾਡੀ ਪਛਾਣ ਨਹੀਂ ਦੱਸਦੇ। ਸੂਚਿਤ ਸਹਿਮਤੀ ਫ਼ਾਰਮ ਤੁਹਾਡੇ ਪਰਦੇਦਾਰੀ ਨੂੰ ਬਰਕਰਾਰ ਰੱਖਣ ਦੇ ਤਰੀਕੇ ਬਾਰੇ ਹੋਰ ਜਾਣਕਾਰੀ ਪ੍ਰਦਾਨ ਕਰੇਗਾ।

ਕਲੀਨੀਕਲ ਟ੍ਰਾਇਲ ਵਿੱਚ ਤੁਹਾਡੀ ਭਾਗੀਦਾਰੀ ਪੂਰੀ ਤਰ੍ਹਾਂ ਨਾਲ ਸਵੈਇੱਛਤ ਹੈ ਅਤੇ ਤੁਸੀਂ ਕਿਸੇ ਵੀ ਸਮੇਂ ਇਸਨੂੰ ਛੱਡ ਸਕਦੇ ਹੋ। ਜੇ ਤੁਹਾਡੇ ਵੱਲੋਂ ਪਹਿਲਾਂ ਹੀ ਇਸਨੂੰ ਛੱਡਣ ਦਾ ਫ਼ੈਸਲਾ ਕੀਤਾ ਜਾਂਦਾ ਹੈ, ਤਾਂ ਤੁਹਾਨੂੰ ਅਜਿਹਾ ਕਰਨ ਲਈ ਅਧਿਐਨ ਟੀਮ ਨੂੰ ਸੂਚਿਤ ਕਰਨ ਲਈ ਕਿਹਾ ਜਾਵੇਗਾ। ਇੱਕ ਅੰਤਿਮ ਵਿਜ਼ਿਟ ਨੂੰ ਪੂਰਾ ਕਰਨ ਲਈ ਤੁਹਾਨੂੰ ਘੱਟੋ-ਘੱਟ ਇੱਕ ਵਾਰ ਕਲੀਨਿਕ ‘ਤੇ ਵਾਪਸ ਆਉਣ ਲਈ ਕਿਹਾ ਜਾਵੇਗਾ। ਤੁਹਾਡੀ ਇਜਾਜ਼ਤ ਦੇ ਨਾਲ, ਅਧਿਐਨ ਟੀਮ ਇਲਾਜ ਲਈ ਤੁਹਾਡੀ ਆਖ਼ਰੀ ਖ਼ੁਰਾਕ ਤੋਂ ਬਾਅਦ 3 ਤੋਂ 5 ਸਾਲ ਦੀ ਮਿਆਦ ਦੌਰਾਨ ਸਮੇਂ-ਸਮੇਂ ‘ਤੇ ਤੁਹਾਡੇ ਨਾਲ ਸੰਪਰਕ ਕਰ ਸਕਦੀ ਹੈ।

ਭਾਗ ਲੈਣ ਲਈ ਕੋਈ ਭੁਗਤਾਨ ਨਹੀਂ ਕਰਨਾ ਪਵੇਗਾ। ਕਲੀਨੀਕਲ ਟ੍ਰਾਇਲ ਨਾਲ ਸੰਬੰਧਿਤ ਸਾਰੇ ਟੈਸਟ ਅਤੇ ਅਧਿਐਨ ਦਵਾਈਆਂ ਬਿਨਾਂ ਕਿਸੇ ਖਰਚੇ ਤੋਂ ਪ੍ਰਦਾਨ ਕੀਤੇ ਜਾਂਦੇ ਹਨ।

ਤੁਹਾਨੂੰ ਟ੍ਰਾਇਲ ਵਿੱਚ ਭਾਗ ਲੈਣ ਲਈ ਕੋਈ ਭੁਗਤਾਨ ਨਹੀਂ ਪ੍ਰਾਪਤ ਹੋਵੇਗਾ। ਜੇ ਤੁਸੀਂ ਯੋਗ ਹੁੰਦੇ ਹੋ, ਤਾਂ ਅਧਿਐਨ ਟੀਮ ਤੁਹਾਨੂੰ ਅਧਿਐਨ ਵਿਜ਼ਿਟਾਂ ਵਿੱਚ ਸ਼ਾਮਲ ਹੋਣ ਲਈ ਖਰਚਿਆਂ ਦੀ ਭਰਪਾਈ ਬਾਰੇ ਜਾਣੂ ਕਰਵਾ ਸਕਦੀ ਹੈ।

ਤੁਹਾਡੇ ਡਾਕਟਰ ਨੂੰ ਤੁਹਾਡੀ ਭਾਗੀਦਾਰੀ ਲਈ ਕੋਈ ਇਜਾਜ਼ਤ ਦੇਣ ਦੀ ਲੋੜ ਨਹੀਂ ਪਵੇਗੀ। ਹਾਲਾਂਕਿ, ਜਾਂ ਤੁਸੀਂ ਜਾਂ ਅਧਿਐਨ ਡਾਕਟਰ ਤੁਹਾਡੀ ਇਜਾਜ਼ਤ ਦੇ ਨਾਲ, ਤੁਹਾਡੇ ਵੱਲੋਂ ਟ੍ਰਾਇਲ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੀ ਭਾਗੀਦਾਰੀ ਬਾਰੇ ਵਿਚਾਰ ਕਰਨ ਲਈ ਤੁਹਾਡੇ ਨਿੱਜੀ ਡਾਕਟਰ ਨਾਲ ਸੰਪਰਕ ਕਰ ਸਕਦੇ ਹਨ, ਤਾਂ ਜੋ ਤੁਹਾਡੀ ਮੈਡੀਕਲ ਇਤਿਹਾਸ ਬਾਰੇ ਪੁੱਛ ਸਕਣ, ਅਤੇ ਤੁਹਾਡੇ ਡਾਕਟਰ ਨੂੰ ਤੁਹਾਡੀ ਪ੍ਰੋਗਰੈੱਸ ਬਾਰੇ ਅੱਪ ਟੂ ਡੇਟ ਰੱਖ ਸਕਣ।

ਕਲੀਨੀਕਲ ਟ੍ਰਾਇਲਾਂ ਬਾਰੇ

ਕਲੀਨੀਕਲ ਟ੍ਰਾਇਲ, ਜਿਸਨੂੰ ਖੋਜ ਅਧਿਐਨ ਵੀ ਕਿਹਾ ਜਾਂਦਾ ਹੈ, ਇੱਕ ਵਿਗਿਆਨਕ ਅਧਿਐਨ ਹੁੰਦਾ ਹੈ ਜੋ ਕਿਸੇ ਅਧਿਐਨ ਦਵਾਈ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਦਾ ਹੈ। ਇੱਕ ਕਲੀਨੀਕਲ ਟ੍ਰਾਇਲ ਇਹ ਦਿਖਾ ਸਕਦਾ ਹੈ ਕਿ ਅਧਿਐਨ ਦਵਾਈ ਮਿਆਰੀ ਇਲਾਜ ਨਾਲੋਂ ਵਧੀਆ, ਉਸਦੇ ਬਰਾਬਰ ਜਾਂ ਉਸਤੋਂ ਘੱਟ ਪ੍ਰਭਾਵਸ਼ਾਲੀ ਹੈ (ਦਿੱਖ ਵਿੱਚ ਅਸਲੀ ਦਵਾਈ ਵਰਗੀ ਹੁੰਦੀ ਹੈ ਪਰ ਇਸ ਵਿੱਚ ਕੋਈ ਸਰਗਰਮ ਤੱਤ ਨਹੀਂ ਹੁੰਦਾ)। ਯੋਗ ਡਾਕਟਰ, ਨਰਸ, ਅਤੇ ਹੋਰ ਮੈਡੀਕਲ ਪੇਸ਼ੇਵਰ ਟ੍ਰਾਇਲ ਕਰਨ ਲਈ ਜ਼ਿੰਮੇਵਾਰ ਹੁੰਦੇ ਹਨ। ਸਿਰਫ਼ ਕਲੀਨੀਕਲ ਟ੍ਰਾਇਲਾਂ ਦੇ ਪੂਰੇ ਹੋਣ ਤੋਂ ਬਾਅਦ ਹੀ ਅਧਿਐਨ ਦਵਾਈਆਂ ਦਾ ਮੁਲਾਂਕਣ ਕੀਤਾ ਜਾ ਸਕਦਾ ਹੈ ਅਤੇ ਜੇ ਇਹ ਸੁਰੱਖਿਅਤ ਅਤੇ ਪ੍ਰਭਾਵਸ਼ੀਲ ਸਾਬਤ ਹੁੰਦੀਆਂ ਹਨ, ਤਾਂ ਕਿਸੇ ਵਿਸ਼ੇਸ਼ ਵਰਤੋਂ ਲਈ ਮਨਜ਼ੂਰੀ ਦਿੱਤੀ ਜਾਂਦੀ ਹੈ। ਵੱਖ-ਵੱਖ ਦੇਸ਼ਾਂ ਦੀਆਂ ਵੱਖ-ਵੱਖ ਨਿਯਮਕ ਸੰਸਥਾਵਾਂ ਇਸ ਮਨਜ਼ੂਰੀ ਨੂੰ ਧਿਆਨਪੂਰਵਕ ਸਮੀਖਿਆ ਕਰਨ ਤੋਂ ਬਾਅਦ ਜਾਰੀ ਕਰਦੇ ਹਨ। ਅੱਜ ਵਰਤੋਂ ਵਿੱਚ ਆ ਰਹੀਆਂ ਦਵਾਈਆਂ ਸਭ ਤੋਂ ਪਹਿਲਾਂ ਕਲੀਨੀਕਲ ਟ੍ਰਾਇਲਾਂ ਦੌਰਾਨ ਸੁਰੱਖਿਅਤ ਅਤੇ ਪ੍ਰਭਾਵਸ਼ੀਲ ਸਾਬਤ ਹੋਈਆਂ ਸਨ।

ਯੋਗਤਾ ਲਈ ਲੋੜੀਂਦੇ ਮਾਪਦੰਡ ਨੂੰ ਪੂਰਾ ਕਰਨ ਵਾਲੇ ਭਾਗੀਦਾਰ ਹੀ ਕਲੀਨੀਕਲ ਟ੍ਰਾਇਲ ਵਿੱਚ ਭਾਗ ਲੈ ਸਕਦੇ ਹਨ। ਤੁਹਾਡੇ ਵੱਲੋਂ ਚੁਣੇ ਗਏ ਕਲੀਨਿਕ ‘ਤੇ ਅਧਿਐਨ ਟੀਮ ਤੁਹਾਡੇ ਮੈਡੀਕਲ ਇਤਿਹਾਸ ਅਤੇ ਯੋਗਤਾ ਮਾਪਦੰਡ ਦੇ ਮੁਕਾਬਲੇ ਮੌਜੂਦਾ ਮੈਡੀਕਲ ਸਥਿਤੀ ਦੀ ਸਮੀਖਿਆ ਕਰੇਗੀ। ਉਹ ਇਹ ਨਿਰਧਾਰਿਤ ਕਰਨਗੇ ਕਿ ਤੁਸੀਂ ਟ੍ਰਾਇਲ ਵਿੱਚ ਭਾਗ ਲੈਣ ਦੇ ਯੋਗ ਹੋ ਜਾਂ ਨਹੀਂ। ਹੋ ਸਕਦਾ ਹੈ ਕਿ ਤੁਹਾਨੂੰ ਆਪਣੇ ਮੈਡੀਕਲ ਰਿਕਾਰਡ ਵਿੱਚ ਕੁਝ ਜਾਣਕਾਰੀ ਪ੍ਰਦਾਨ ਕਰਨ ਲਈ ਵੀ ਕਿਹਾ ਜਾਵੇ ਤਾਂ ਜੋ ਅਧਿਐਨ ਟੀਮ ਇਹ ਨਿਰਧਾਰਿਤ ਕਰ ਸਕੇ ਕਿ ਤੁਸੀਂ ਟ੍ਰਾਇਲ ਵਿੱਚ ਭਾਗ ਲੈਣ ਦੇ ਯੋਗ ਹੋ ਜਾਂ ਨਹੀਂ।

ਅਧਿਐਨ ਦਵਾਈ ਇੱਕ ਅਜਿਹੀ ਦਵਾਈ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸਨੂੰ ਨਿਯਮਕ ਅਤੇ ਸਿਹਤ ਅਧਿਕਾਰੀਆਂ ਵੱਲੋਂ ਤਜਵੀਜ਼ ਵਰਤੋਂ ਲਈ ਮਨਜ਼ੂਰੀ ਨਹੀਂ ਦਿੱਤੀ ਗਈ।

ਹਵਾਲਾ:

1. Platzbecker U, Fenaux P, Adès L, et al. Proposals for revised IWG 2018 hematological response criteria in patients with MDS included in clinical trials. Blood. 2019;133(10):1020-1030. doi:10.1182/blood-2018-06-857102